Siri Guru Singh Sabha Croydon

Siri Guru Singh Sabha Croydon

176 St James Road, Croydon, Surrey CR0 2BU
Telephone No 020 8688 8155 Registered Charity Number 282163

ਪੇਸ਼ ਹੈ NHS ਕੋਵਿਡ-19 ਐਪ

NHS ਕੋਵਿਡ -19 ਐਪ – ਅੱਜ ਹੀ ਡਾਊਨਲੋਡ ਕਰੋ

NHS ਕੋਵਿਡ-19 ਐਪ ਸਾਡੀ ਵੱਡੇ ਪੱਧਰ ਦੀ ਕੋਰੋਨਾਵਾਇਰਸ (COVID-19) ਟੈਸਟਿੰਗ ਅਤੇ ਕਾਨਟੈਕਟ ਟ੍ਰੇਸਿੰਗ ਪ੍ਰੋਗਰਾਮ ਦਾ ਇੱਕ ਹਿੱਸਾ ਹੈ | ਜਿਸਨੂੰ ਇੰਗਲੈਂਡ ਵਿੱਚ NHS ਟੈਸਟ ਐਂਡ ਟ੍ਰੇਸ ਸਰਵਿਸ ਅਤੇ ਵੇਲਜ਼ ਵਿੱਚ NHS ਵੇਲਜ਼ ਟੈਸਟ, ਟਰੇਸ, ਪ੍ਰੋਟੈਕਟ ਸਰਵਿਸ ਕਿਹਾ ਜਾਂਦਾ ਹੈ।

ਇਹ ਐਪ ਲੋਕਾਂ ਨੂੰ ਲੱਛਣਾਂ ਬਾਰੇ ਰਿਪੋਰਟ ਕਰਨ, ਕੋਰੋਨਾਵਾਇਰਸ ਟੈਸਟ ਲਈ ਆਰਡਰ ਦੇਣ, ਇੱਕ QR ਕੋਡ ਸਕੈਨ ਕਰਕੇ ਸਥਾਨਾਂ ‘ਤੇ ਚੈੱਕ-ਇਨ ਕਰਨ ਦੀ ਇਜਾਜ਼ਤ ਦਿੰਦੀ ਹੈ ਅਤੇ ਇਹ NHS ਕੋਵਿਡ-19 ਐਪ ਸਾਡੀ ਵੱਡੇ ਪੱਧਰ ਦੀ ਕੋਰੋਨਾਵਾਇਰਸ (COVID-19) ਟੈਸਟਿੰਗ ਅਤੇ ਕਾਨਟੈਕਟ ਟ੍ਰੇਸਿੰਗ ਪ੍ਰੋਗਰਾਮ ਦਾ ਇੱਕ ਹਿੱਸਾ ਹੈ

ਇਹ ਐਪ NHS ਦੀ ਇਹ ਸਮਝਣ ਵਿੱਚ ਮਦਦ ਕਰੇਗੀ ਕਿ ਕੀ ਵਾਇਰਸ ਇੱਕ ਖਾਸ ਖੇਤਰ ਵਿੱਚ ਫੈਲ ਰਿਹਾ ਹੈ, ਅਤੇ ਇਸ ਲਈ ਸਥਾਨਕ ਅਧਿਕਾਰੀ ਤੁਰੰਤ ਇਸਦਾ ਫੈਲਾਅ ਰੋਕਣ ਅਤੇ ਜ਼ਿੰਦਗੀਆਂ ਬਚਾਉਣ ਲਈ ਤੇਜ਼ੀ ਨਾਲ ਪ੍ਰਤੀਕਿਰਿਆ ਕਰ ਸਕਦੇ ਹਨ।

ਇਹ ਐਪ ਇੱਕ ਵਰਤੋਂਕਾਰ ਦੀ ਗੁਮਨਾਮੀ ਨੂੰ ਸੁਰੱਖਿਅਤ ਰੱਖਦੇ ਹੋਏ ਕੰਮ ਕਰਦੀ ਹੈ। ਸਰਕਾਰ ਸਮੇਤ, ਕੋਈ ਵੀ ਵਿਅਕਤੀ ਨਹੀਂ ਜਾਣ ਸਕੇਗਾ ਕਿ ਖਾਸ ਵਰਤੋਂਕਾਰ ਕੌਣ ਜਾਂ ਕਿੱਥੇ ਹੈ।

 

ਐਪ ਦੀ ਮਹੱਤਤਾ

ਐਪ ਡਾਊਨਲੋਡ ਕਰਨ ਵਾਲਾ ਹਰੇਕ ਵਿਅਕਤੀ ਕੋਰੋਨਾਵਾਇਰਸ (COVID-19) ਵਿਰੁੱਧ ਲੜਾਈ ਵਿੱਚ ਮਦਦ ਕਰੇਗਾ।

ਐਪ NHS ਦੀ ਇਹ ਸਮਝਣ ਵਿੱਚ ਮਦਦ ਕਰੇਗੀ ਕਿ ਕਿੱਥੇ ਅਤੇ ਕਿਵੇਂ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ, ਤਾਂ ਜੋ ਇਸ ‘ਤੇ ਤੇਜ਼ੀ ਨਾਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਤੀਕਿਰਿਆ ਕੀਤੀ ਜਾ ਸਕੇ। ਐਪ ਵਾਇਰਸ ਦਾ ਪਤਾ ਲਗਾਉਣ ਵਿੱਚ NHS ਦੀ ਮਦਦ ਕਰਦੀ ਹੈ, ਨਾ ਕਿ ਵਿਅਕਤੀਆਂ ਦਾ ਪਤਾ।

ਐਪ ਡਾਟਾ

ਐਪ ਤੁਹਾਨੂੰ ਜਾਂ ਤੁਹਾਡੇ ਸਥਾਨ ਨੂੰ ਟ੍ਰੈਕ ਨਹੀਂ ਕਰੇਗੀ। ਇਸ ਦੀ ਬਜਾਇ ਤੁਹਾਡਾ ਪੋਸਟਕੋਡ ਜ਼ਿਲ੍ਹਾ ਐਪ ਦੀ ਇਹ ਪਤਾ ਕਰਨ ਵਿੱਚ ਮਦਦ ਕਰਦਾ ਹੈ ਕਿ ਕਿੱਥੇ ਵਾਇਰਸ ਫੈਲ ਰਿਹਾ ਹੈ।

ਤੁਹਾਡਾ ਪੋਸਟਕੋਡ ਜ਼ਿਲ੍ਹਾ ਤੁਹਾਡੇ ਪੋਸਟਕੋਡ ਦਾ ਪਹਿਲਾ ਹਿੱਸਾ ਹੈ, ਜੋ ਕਿ ਲਗਭਗ 8,000 ਹੋਰ ਘਰਾਂ ਲਈ ਵੀ ਸਾਂਝਾ ਹੈ। ਜਦੋਂ ਤੁਸੀਂ ਪਹਿਲੀ ਵਾਰ ਐਪ ਡਾਊਨਲੋਡ ਕਰਦੇ ਹੋ, ਤਾਂ ਤੁਹਾਨੂੰ ਤੁਹਾਡਾ ਪੋਸਟਕੋਡ ਜ਼ਿਲ੍ਹਾ ਪੁੱਛਿਆ ਜਾਵੇਗਾ।

ਸੰਪਰਕ ਦਾ ਪਤਾ ਲਗਾਉਣ ਵਿੱਚ ਐਪ ਦੇ ਫਾਇਦੇ

ਇਹ ਐਪ, ਐਪ ਦੇ ਉਨ੍ਹਾਂ ਵਰਤੋਂਕਾਰਾਂ ਦਾ ਪਤਾ ਲਗਾਉਣ ਵਿੱਚ ਮਦਦ ਕਰਦੀ ਹੈ, ਜਿਹਨਾਂ ਨੇ ਅਜਿਹੇ ਹੋਰ ਐਪ ਵਰਤੋਂਕਾਰਾਂ ਦੇ ਨਜ਼ਦੀਕ ਆਪਣਾ ਸਮਾਂ ਬਿਤਾਇਆ, ਜਿਹਨਾਂ ਨੂੰ ਨਿੱਜੀ ਤੌਰ ‘ਤੇ ਉਹ ਨਹੀਂ ਜਾਣਦੇ, ਅਤੇ ਜੋ ਬਾਅਦ ਵਿੱਚ ਕੋਰੋਨਾਵਾਇਰਸ ਦੇ ਟੈਸਟ ਵਿੱਚ ਪਾਜ਼ੀਟਿਵ ਪਾਏ ਗਏ।

“ਚੈਕ-ਇਨ” ਫੀਚਰ ਗੁਮਨਾਮ ਤਰੀਕੇ ਨਾਲ ਉਹਨਾਂ ਵਰਤੋਂਕਾਰਾਂ ਨੂੰ ਸਜਗ ਕਰਦੇ ਹੋਏ ਇਸ ਕਾਰਜਾਤਮਕਤਾ ਦਾ ਸਮਰਥਨ ਕਰਦਾ ਹੈ ਜੋ ਉਸ ਸਮੇਂ ਉਹੀ ਸਥਾਨ ‘ਤੇ ਸਨ।

ਐਪ ਕਾਨਟੈਕਟ ਟ੍ਰੇਸਿੰਗ ਉਹਨਾਂ ਨੂੰ ਚੌਕਸ ਕਰਨ ਲਈ ਲਏ ਗਏ ਸਮੇਂ ਨੂੰ ਘਟਾਉਂਦੀ ਹੈ, ਜੋ ਉਹਨਾਂ ਲੋਕਾਂ ਦੇ ਨਜ਼ਦੀਕ ਰਹੇ ਸਨ।

View Full Information Here